Punjab Sarkar Free 1 Lakh Diwali Bumper 2023

Last updated on October 30th, 2023 at 11:03 am

Punjab Sarkar 1 Lakh Diwali Bumper 2023

Free ਪੰਜ ਲੱਖ ਵਾਲਾ ਕਾਰਡ ਬਣਾਉਣ ਅਤੇ ਇੱਕ ਲੱਖ ਦਾ ਇਨਾਮ ਜਿੱਤੋ।



 



IMPORTANT DATES:

Scheme Start 

16-Oct-2023

Last Date

30-Nov-2023

ਡਰਾਅ ਖੁੱਲਣ ਦੀ ਮਿਤੀ

04 ਦਸੰਬਰ 2023

ਦੀਵਾਲੀ ਬੋਨਸ: ਆਯੁਸ਼ਮਾਨ ਭਾਰਤ ਮੁਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਨਾਮ ਦਰਜ ਕਰੋ, 1 ਲੱਖ ਰੁਪਏ ਜਿੱਤੋ –

ਪੰਜਾਬ ਰਾਜ ਸਿਹਤ ਏਜੰਸੀ ਨੇ ਆਯੁਸ਼ਮਾਨ ਕਾਰਡ ਜਨਰੇਸ਼ਨ ਵਿੱਚ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਵਿਸ਼ੇਸ਼ ਦੀਵਾਲੀ ਬੰਪਰ ਡਰਾਅ ਦੀ ਸ਼ੁਰੂਆਤ ਕੀਤੀ ਗਈ ਹੈ 

 ਡਰਾਅ ਰਾਹੀਂ ਚੁਣੇ ਜਾਣ ਵਾਲੇ 10 ਖੁਸ਼ਕਿਸਮਤ ਜੇਤੂ;

 ਪਹਿਲਾ ਇਨਾਮ ₹1 ਲੱਖ,

 ਦੂਜਾ ਇਨਾਮ ₹50K ਅਤੇ 

ਤੀਜਾ ਇਨਾਮ ₹25K 




 

ਚੰਡੀਗੜ੍ਹ, 16 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਛਾ ਅਨੁਸਾਰ ਸਿਹਤ ਬੀਮਾ ਕਵਰ ਹੇਠ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਲਈ ਪੰਜਾਬ ਰਾਜ ਸਿਹਤ ਏਜੰਸੀ ਨੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਦੀਵਾਲੀ ਬੰਪਰ ਡਰਾਅ ਕੱਢਿਆ ਹੈ। ਕੋਈ ਵੀ ਵਿਅਕਤੀ 16 ਅਕਤੂਬਰ ਤੋਂ 30 ਨਵੰਬਰ, 2023 ਤੱਕ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਪਣੇ ਆਪ ਨੂੰ ਰਜਿਸਟਰ ਕਰਦਾ ਹੈ, ਉਸ ਕੋਲ 1 ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਹੋਵੇਗਾ। ਡਰਾਅ ਬਾਰੇ ਜਾਣਕਾਰੀ ਦਿੰਦਿਆਂ ਰਾਜ ਸਿਹਤ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਬੀਤਾ ਨੇ ਦੱਸਿਆ ਕਿ 10 ਖੁਸ਼ਕਿਸਮਤ ਜੇਤੂਆਂ ਦੀ ਚੋਣ ਡਰਾਅ ਰਾਹੀਂ ਕੀਤੀ ਜਾਵੇਗੀ ਅਤੇ 

ਪਹਿਲਾ ਇਨਾਮ 1 ਲੱਖ ਰੁਪਏ, 

ਦੂਜਾ ਇਨਾਮ 50,000 ਰੁਪਏ ਦਾ ਹੋਵੇਗਾ। 

25000 ਰੁਪਏ ਦਾ ਤੀਜਾ ਇਨਾਮ ਦਿੱਤਾ ਜਾਵੇਗਾ। 

ਇਸੇ ਤਰ੍ਹਾਂ ਚੌਥਾ ਇਨਾਮ 10000 ਰੁਪਏ ਅਤੇ ਪੰਜਵਾਂ ਇਨਾਮ 8000 ਰੁਪਏ ਹੈ ਜਦਕਿ ਛੇਵਾਂ ਤੋਂ ਦਸਵਾਂ ਇਨਾਮ 5000 ਰੁਪਏ ਹੋਵੇਗਾ। 

ਡਰਾਅ 4 ਦਸੰਬਰ, 2023 ਨੂੰ ਹੋਵੇਗਾ। 



 

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ

1. ਹਰ ਸਾਲ ਪ੍ਰਤੀ ਪਰਿਵਾਰ 5 ਲੱਖ ਰੁਪਏ ਦੀ ਮੁਫ਼ਤ ਸਿਹਤ ਸੁਰੱਖਿਆ .

2.ਲਾਭਪਾਤਰੀ ਭਾਰਤ ਦੇ ਸਾਰੇ ਰਾਜਾਂ ਦੇ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਦੂਜੇ ਅਤੇ ਤੀਜੇ ਦਰਜੇ ਦਾ ਮੁਫ਼ਤ ਇਲਾਜ (1579 ਪੈਕੇਜ)

3. ਸਰਕਾਰੀ ਹਸਪਤਾਲਾਂ ਲਈ 187 ਪੈਕੇਜ ਰਾਖਵੇਂ ਹਨ

4. ਪਹਿਲਾ ਤੋਂ ਹੀ ਸੂਚੀ ਵਿਚ ਦਰਜ ਨੇ ਲਾਭਪਾਤਰੀਆਂ ਦੇ ਨਾਮ

5. ਪਹਿਲਾਂ ਤੋਂ ਮੌਜੂਦ ਹਾਲਤਾਂ / ਬਿਮਾਰੀਆਂ ਦਾ ਇਲਾਜ ਸ਼ਾਮਿਲ ਅਤੇ ਦਾਖਲੇ ਤੋਂ ਪਹਿਲਾ ਦੇ 3 ਦਿਨ ਤੇ ਬਾਅਦ ਦੇ 15 ਦਿਨ ਤੱਕ ਦੇ ਫਾਲੋ-ਅੱਪ ਤੱਕ ਦਾ ਖਰਚ ਸ਼ਾਮਿਲ .

6. ਲਾਭਪਾਤਰੀ ਭਾਰਤ ਦੇ ਸਾਰੇ ਰਾਜਾਂ ਦੇ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ, ਜਿਥੇ ਇਹ ਸਕੀਮ ਲਾਗੂ ਕੀਤੀ ਜਾ ਰਹੀ ਹੈ, ਸਿਹਤ ਸੇਵਾਵਾਂ ਲੈ ਸਕਦੇ ਹਨ .

IMPORTANT LINKS:

Official Site 

 Click Here 
Check Eligibility  Click Here 

15 thoughts on “Punjab Sarkar Free 1 Lakh Diwali Bumper 2023”

Leave a Comment

Your email address will not be published. Required fields are marked *

Scroll to Top