Pm Kisan 2000 Kisat Status Check Not Received 2024

 

Pm Kisan 2000 Kisat Status Check Not Received 2024

2000 ਵਾਲੀ 16 ਵੀ ਕਿਸਤ ਨਹੀਂ ਮਿਲੀ ਤਾ ਕਰੋਂ ਇਹ ਕੰਮ

PM Kisan Yojana 16th Kist

PM Kisan Beneficiary Status List 2024

16 Kist Payment Date Announced 

Modi Wala 2000









Scheme Start Date 1st February 2019
No. of BeneficiariesMore than 12 Crores
PM Kisan 16th Installment Release Date28 February 2024 (expected)
 Benefits provided₹2000/- Disbursed in 3 Installments (₹6000/- Annual Assistance)







ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਹੋਈ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬੁੱਧਵਾਰ ਨੂੰ ਕੇਂਦਰ ਸਰਕਾਰ ਦੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 16ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ। ਇਸ ਕਿਸ਼ਤ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ 21,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ ਕੀਤੀ ਗਈ ਸੀ, ਜਿਸ ਨਾਲ 9 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੇਗੀ। ਇਸ ਯੋਜਨਾ ਨੂੰ 5 ਸਾਲ ਪੂਰੇ ਹੋ ਗਏ ਹਨ, ਇਸ ਮੌਕੇ ‘ਤੇ PM ਨੇ ਯਵਤਮਾਲ ਵਿੱਚ ਇੱਕ ਪ੍ਰੋਗਰਾਮ ਵਿੱਚ 16ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਹੈ । PM KISAN ਦੀ ਅਧਿਕਾਰਤ ਵੈੱਬਸਾਈਟ pmkisan.gov.in ਦੇ ਅਨੁਸਾਰ, ਇਸ ਯੋਜਨਾ ਤਹਿਤ ਹੁਣ ਤੱਕ 11 ਕਰੋੜ ਕਿਸਾਨਾਂ ਨੂੰ 2.80 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਜਾ ਚੁੱਕੀ ਹੈ।

 ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੀ ਹੈ? 

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਕਲਿਆਣਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵੀ ਇੱਕ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ ₹ 6000 ਦੀ ਵਿੱਤੀ ਰਕਮ ਮਿਲਦੀ ਹੈ ਜੋ ਸਿੱਧੇ ਉਹਨਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਇਹ ਰਕਮ ਹਰ ਸਾਲ ਤਿੰਨ ਕਿਸ਼ਤਾਂ ਵਿੱਚ ਮਿਲਦੀ ਹੈ, ਯਾਨੀ ਹਰ ਸਾਲ ਹਰ ਚਾਰ ਮਹੀਨੇ ਬਾਅਦ ਕਿਸਾਨਾਂ ਨੂੰ 2000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ ਇਸ ਸਕੀਮ ਤਹਿਤ ਕਿਸਾਨਾਂ ਨੂੰ 15 ਕਿਸ਼ਤਾਂ ਮਿਲ ਚੁੱਕੀਆਂ ਹਨ ਅਤੇ ਹੁਣ ਸਰਕਾਰ ਜਲਦ ਹੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 16ਵੀਂ ਕਿਸ਼ਤ ਜਮ੍ਹਾਂ ਕਰਵਾਉਣ ਜਾ ਰਹੀ ਹੈ।







ਅਗਰ ਪ੍ਰਧਾਨ ਮੰਤਰੀ ਯੋਜਨਾਂ ਦੀਆਂ ਕਿਸ਼ਤਾਂ ਤੁਹਾਡੇ ਖ਼ਾਤੇ ਵਿੱਚ ਨਹੀਂ ਆਇਆ ਤਾਂ ਕਰੋਂ ਇਹ ਕੰਮ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਇਸ ਵਿੱਤੀ ਸਹਾਇਤਾ ਦਾ ਲਾਭ ਉਠਾ ਕੇ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਸੁਧਾਰ ਸਕਣ ਅਤੇ ਕਿਸਾਨਾਂ ਦਾ ਸਹੀ ਵਿਕਾਸ ਹੋ ਸਕੇ। ਇਹ ਵਿੱਤੀ ਸਹਾਇਤਾ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਇਸ ਨੂੰ ਲੈਣ ਲਈ ਕਿਤੇ ਵੀ ਭਟਕਣਾ ਨਹੀਂ ਪੈਂਦਾ।ਜੇਕਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਰਕਮ ਤੁਹਾਡੇ ਖਾਤੇ ਵਿੱਚ ਨਹੀਂ ਪਹੁੰਚੀ ਹੈ, ਤਾਂ ਪਹਿਲਾਂ ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਰੋ। ਜਾਂਚ ਕਰੋ ਕਿ ਕੀ ਸਭ ਕੁਝ ਸਹੀ ਹੈ ਜਾਂ ਨਹੀਂ. ਜੇਕਰ ਈ-ਕੇਵਾਈਸੀ ਅਤੇ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਨ ਦੇ ਬਾਅਦ ਵੀ ਖਾਤੇ ਵਿੱਚ ਪੈਸੇ ਜਮ੍ਹਾ ਨਹੀਂ ਹੁੰਦੇ ਹਨ, ਤਾਂ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ 16ਵੀਂ ਕਿਸ਼ਤ ਦੇ ਤਹਿਤ ਤੁਹਾਡੇ ਖਾਤੇ ਵਿੱਚ 2,000 ਰੁਪਏ ਪ੍ਰਾਪਤ ਨਹੀਂ ਹੋਏ ਹਨ, ਤਾਂ ਤੁਸੀਂ ਕੁਝ ਕੰਮ ਕਰ ਸਕਦੇ ਹੋ, ਜਿਵੇਂ ਕਿ ਤੁਹਾਨੂੰ ਪਹਿਲਾਂ ਲਾਭਪਾਤਰੀ ਸੂਚੀ ਵਿੱਚ ਆਪਣਾ ਨਾਮ ਚੈੱਕ ਕਰਨਾ ਚਾਹੀਦਾ ਹੈ। ਇਸ ਦੇ ਨਾਲ, ਇਹ ਵੀ ਚੈੱਕ ਕਰੋ ਕਿ ਜਿਨ੍ਹਾਂ ਦਸਤਾਵੇਜ਼ਾਂ ਵਿੱਚ ਤੁਸੀਂ ਜਾਣਕਾਰੀ ਭਰੀ ਹੈ ਜਿਵੇਂ ਕਿ ਤੁਹਾਡੇ ਬੈਂਕ ਖਾਤੇ ਦੇ ਵੇਰਵੇ, ਆਧਾਰ ਨੰਬਰ ਆਦਿ ਬਿਲਕੁਲ ਸਹੀ ਹਨ। ਕੁਝ ਗਲਤ ਹੋਣ ‘ਤੇ ਵੀ ਤੁਹਾਡਾ ਪੈਸਾ ਫਸ ਸਕਦੇ ਹਨ। ਅੱਗੇ ਅਸੀਂ Step By Step ਦੱਸਦੇ ਹਾਂ ਕੀ ਤੁਸੀਂ ਕਿਸ ਤਰ੍ਹਾਂ ਬੰਦ ਹੋਈ ਇਸ ਸਕੀਮ ਨੂੰ ਕੁਝ ਆਸਾਨ Steps ਵਿੱਚ ਸ਼ੁਰੂ ਕਰ ਸਕਦੇ ਹੋ ।







Step Number 1 ਸਟਿੱਪ ਨੰਬਰ ਇੱਕ

ਸਭ ਤੋਂ ਪਹਿਲਾਂ ਆਪਣੇਂ ਮੋਬਾਇਲ ਦੇ ਕਿਸੇ ਵੀ Browser ਤੇ ਜਾਉ ਤੇ ਉਸ ਵਿੱਚ ਜਾ ਕੇ ਗੂਗਲ ਸਰਚ ਕਰੋਂ ।

ਗੂਗਲ ਵਿੱਚ ਇਹ ਸਰਕਾਰੀ Website ਖੁੱਲੋ http://pmkisan.gov.in

ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਹੇਠਾਂ ਦਿੱਤਾ ਪੇਜ ਆ ਜਾਵੇਗਾ




Step Number 2 ਸਟਿੱਪ ਨੰਬਰ ਦੋ

ਹੁਣ ਤੁਸੀਂ ਹੇਠਾਂ ਦਿੱਤੀ ਫੋਟੋ ਮੁਤਾਬਿਕ Know Your Status ਤੇ ਕਲਿੱਕ ਕਰੋ

ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾ ਸਕਰੀਨ ਆ ਜਾਵੇਗੀ ਇੱਥੇ ਜਾ ਕੇ ਤੁਸੀਂ Know Your Registration  ਤੇ ਕਲਿੱਕ ਕਰੋ ਜੀ

ਇਸ ਤੋਂ ਬਾਅਦ ਤੁਸੀਂ ਮੋਬਾਇਲ ਨੰਬਰ ਜਾ ਆਧਾਰ ਕਾਰਡ ਰਾਹੀਂ ਆਪਣਾਂ Registration  ਨੰਬਰ ਜਾਣ ਸਕਦੇ ਹੋ ।

ਆਧਾਰ ਨੰਬਰ ਜਾ ਫੋਨ ਨੰਬਰ ਦਰਜ ਕਰੋ ਤੁਹਾਡੇ ਮੋਬਾਇਲ ਤੇ OTP ਆਵੇਂਗਾ ਅਤੇ ਉਸ ਤੋਂ ਬਾਅਦ OTP ਭਰਨ ਤੋਂ ਬਾਅਦ ਤੁਹਾਡੇ ਸਾਹਮਣੇ ਰਜਿਸਟ੍ਰੇਸ਼ਨ ਨੰਬਰ ਆ ਜਾਵੇਂਗਾ

ਇਸ ਤੋਂ ਬਾਅਦ ਰਜਿਸਟ੍ਰੇਸ਼ਨ ਨੰਬਰ ਅਤੇ ਨਾਮ ਤੁਹਾਡੇ ਸਾਹਮਣੇ ਆ ਗਿਆ ਹੈਂ




Step Number 3 ਸਟਿੱਪ ਨੰਬਰ ਤਿੰਨ

ਹੁਣ ਤੁਹਾਨੂੰ Registration ਨੰਬਰ ਪਤਾਂ ਲੱਗ ਗਿਆ ਹੁਣ ਅਸੀਂ ਆਪਣਾ ਸਟੇਟਸ ਪਤਾ ਕਰਾਂਗੇ ਕੇ ਗਲਤੀ ਕਿਥੇ ਹੈ ਸਾਡੇ ਪੈਸੇ ਕਿਉਂ ਨਹੀਂ ਆਏ |

ਹੁਣ ਫਿਰ Know Your Status ਵਾਲੇ ਪੇਜ ਤੇ ਆਵਾਂਗੇ ਇਥੇ ਆ ਕੇ ਮਿਲਿਆ ਹੋਇਆ ਰਜਿਸਟ੍ਰੇਸ਼ਨ ਨੰਬਰ ਭਰਾਂਗੇ Get OTP ਤੇ ਕਲਿੱਕ ਕਰਾਂਗੇ OTP ਭਰਨ ਭਰੋ

 




Step Number 4 ਸਟਿੱਪ ਨੰਬਰ ਚਾਰ

ਹੁਣ ਤੁਹਾਡੇ ਸਾਹਮਣੇ ਇਸ ਤਰਾਂ ਪੇਜ ਖੁੱਲ ਜਾਵੇਂਗਾ ਇਸ ਵਿੱਚ ਤੁਹਾਡੀ ਸਾਰੀ ਜਾਣਕਾਰੀ ਹੋਵੇਗੀ

ਇਸ ਤੋਂ ਬਾਅਦ ਆਪਾਂ Eligibility Status ਤੇ ਕਲਿੱਕ ਕਰਾਂਗੇ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ

  • Land Seeding-Yes ਹੈਂ
  • e-KYC Status :-  Yes ਹੈਂ
  • Aadhaar Bank Account Seeding Status:-  Yes ਹੈਂ

ਅਗਰ ਤੁਹਾਡੇ ਪੈਸੇ ਨਹੀਂ ਆ ਰਹੇ ਤਾਂ ਇਹਨਾਂ ਵਿਚੋਂ ਤੁਹਾਡੇ ਇੱਕ ਤੇ ❌ ਲੱਗਾਂ ਹੋਵੇਗਾ ਇਸੇ ਕਾਰਨ ਤੁਹਾਡੇ ਪੈਸੇ ਨਹੀਂ ਆ ਰਹੇ

 






Step Number 5 ਸਟਿੱਪ ਨੰਬਰ ਪੰਜ

ਇਸ ਨੂੰ ਸਹੀ ਕਰਨ ਲਈ ਤੁਸੀਂ ਹੇਠਾਂ ਦਿੱਤੀ ਫੋਟੋ ਮੁਤਾਬਿਕ ਡਾਟਾ ਅਪਡੇਟ ਕਰੋਂ

ਅਗਰ ਤੁਹਾਡੇ e-KYC ਤੇ ❌ ਹੈ ਤਾਂ ਇਸ Box ਤੇ ਕਲਿੱਕ ਕਰੋ ਜੀ

 

ਅਗਰ ਤੁਹਾਡੇ Land Seeding- ਤੇ ❌ ਹੈ ਤਾਂ Updation of Self Registration Farmers ਤੇ ਕਲਿੱਕ ਕਰੋ

 

ਇਸ ਤੋਂ ਬਾਅਦ ਆਪਣੀ ਜਮਾਂਬੰਦੀ ਦੀ ਕਲਰ ਸਕੈਨ ਕਾਪੀ ਅਪਲੋਡ ਕਰੋ ਜੀ






Step Number 6 ਸਟਿੱਪ ਨੰਬਰ ਛੇਵਾ
ਅਗਰ ਤੁਹਾਡੇ ਬੈਂਕ aadhaar bank account seeding status ਤੇ ❌ ਲੱਗੀ ਹੋਈ ਹੈਂ ਤਾਂ ਤੁਹਾਡਾ ਆਧਾਰ ਕਾਰਡ ਤੁਹਾਡੀ ਬੈਂਕ ਨਾਲ ਲਿੰਕ ਨਹੀਂ ਹੈਂ ਕਿਉਂਕਿ ਇਹ ਪੈਸੇ ਸਿੱਧੇ ਤੁਹਾਡੇ ਆਧਾਰ ਕਾਰਡ ਰਾਹੀਂ ਖ਼ਾਤੇ ਵਿੱਚ ਆਉਂਦੇ ਹਨ ਜਾਣੀ ਕੀ DBT DIRECT BENEFIT TRANSFER ਤੋਂ ਬੈਂਕ ਰਹੀ ਆਉਂਦੇ ਹਨ

ਬੈਂਕ ਵਿੱਚ ਜਾਂ ਕੇ ਆਧਾਰ ਕਾਰਡ ਖ਼ਾਤੇ ਨਾਲ ਜੋੜੋ

ਇਹ 6 ਸਟੈਂਪ ਕਰਨ ਨਾਲ ਤੁਹਾਡੇ ਖਾਤੇ ਵਿੱਚ ਕੁਝ ਕੋ ਦਿਨਾਂ ਵਿੱਚ ਰੁਕਿਆ ਸਾਰੀਆਂ ਕਿਸ਼ਤਾਂ ਆ ਜਾਣਗੀਆਂ
ਅਗਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਹ ਪੋਸਟ ਸ਼ੇਅਰ ਕਰੋ ਜੀ
www.punjabjobNews.Com ਜੁੜੇ ਰਹੋ ਜੀ




Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I
Important Links
Apply Link

Click Here

Know Your Status

Click Here

WhatsApp Channel 

Click Here

Telegram Channel 

Click Here

Official Website

Click Here







Leave a Comment

Your email address will not be published. Required fields are marked *

Scroll to Top